ਵਿਧਾਇਕ ਇਆਲੀ ਵੱਲੋਂ ਹਲਕਾ ਦਾਖਾ ਦੇ ਅੱਧੀ ਦਰਜਨ ਪਿੰਡਾਂ ਤੋਂ ਸ੍ਰੀ ਖੁਰਾਲਗਡ਼੍ਹ ਸਾਹਿਬ ਦੇ ਦਰਸ਼ਨਾਂ ਲਈ ਬੱਸਾਂ ਰਵਾਨਾ

ਵਿਧਾਇਕ ਇਆਲੀ ਵੱਲੋਂ ਹਲਕਾ ਦਾਖਾ ਦੇ ਅੱਧੀ ਦਰਜਨ ਪਿੰਡਾਂ ਤੋਂ ਸ੍ਰੀ ਖੁਰਾਲਗਡ਼੍ਹ ਸਾਹਿਬ ਦੇ ਦਰਸ਼ਨਾਂ ਲਈ ਬੱਸਾਂ ਰਵਾਨਾ

ਪਿੰਡ ਸੋਹੀਆਂ,ਮੋਹੀ, ਸੂਜਾਪੁਰ, ਚਮਿੰਡਾ, ਸਹੌਲੀ, ਛੋਕਰਾਂ ਤੇ ਘੁੰਗਰਾਣਾ ਤੋਂ ਇਆਲੀ ਨੇ ਬੱਸਾਂ ਕੀਤੀਆਂ ਰਵਾਨਾ

ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਬੱਸ ਸੇਵਾ ਨਿਰੰਤਰ ਜਾਰੀ ਰਹੇਗੀ-ਇਆਲੀ

ਮੁੱਲਾਂਪੁਰ ਦਾਖਾ()— ਸ਼੍ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਸ੍ਰੀ ਖਰਾਲਗੜ੍ਹ ਸਾਹਿਬ (ਹੁਸ਼ਿਆਰਪੁਰ) ਵਿਖੇ ਪ੍ਰਤੀ ਦੇਸ਼ ਤੇ ਵਿਦੇਸ਼ਾਂ ਦੀਆਂ ਸੰਗਤਾਂ ਵਿੱਚ ਭਾਰੀ ਅਸਥਾ ਹੈ।ਇਸ ਅਸਥਾਨ ‘ਤੇ ਭਗਤ ਰਵਿਦਾਸ ਜੀ ਯੂ ਪੀ ਤੋਂ ਪੈਦਲ ਲੁਧਿਆਣਾ ਹੁੰਦੇ ਹੋਏ 1515 ਈ. ਵਿੱਚ ਪਹੁੰਚੇ, ਜਿੱਥੇ ਉਹ 4 ਸਾਲ 2 ਮਹੀਨੇ ਤੇ 11 ਦਿਨ ਰੁਕੇ ਅਤੇ ਪ੍ਰਭੂ ਭਗਤੀ ਵਿੱਚ ਲੀਨ ਰਹੇ, ਸਗੋਂ ਇਲਾਕੇ ਦੀ ਸੰਗਤ ਤੇ ਰਾਜੇ ਦੀ ਮੰਗ ਨੂੰ ਦੇਖਦਿਆਂ ਉਨ੍ਹਾਂ ਧਰਤੀ ਦੇ 200 ਮੀਟਰ ਥੱਲੇ ਤੋਂ ਪੈਰ ਦੇ ਅੰਗੂਠੇ ਨਾਲ ਚਸਮਾ ਵਗਾ ਦਿੱਤਾ, ਜੋ ਅੱਜ ਵੀ ਚਰਨ ਗੰਗਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਪਵਿੱਤਰ ਅਸਥਾਨ ਦੇ ਹਲਕਾ ਦਾਖਾ ਦੀਆਂ ਸੰਗਤਾਂ ਦੇ ਦਰਸ਼ਨ ਕਰਵਾਉਣ ਲਈ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਬੱਸ ਸੇਵਾ ਸ਼ੁਰੂ ਕੀਤੀ ਹੋਈ ਹੈ। ਇਸ ਤਹਿਤ ਅੱਜ ਹਲਕਾ ਦਾਖਾ 7 ਪਿੰਡਾਂ ‘ਚੋਂ ਦਰਸ਼ਨਾਂ ਲਈ ਸੰਗਤਾਂ ਦੀਆਂ 10 ਬੱਸਾਂ ਰਵਾਨਾ ਕੀਤੀਆਂ। ਇਸ ਮੌਕੇ ਵਿਧਾਇਕ ਇਆਲੀ ਨੇ ਦੱਸਿਆ ਕਿ ਭਗਤ ਰਵਿਦਾਸ ਜੀ ਵੱਲੋਂ ਦਰਸਾਏ ਮਾਨਵਤਾ ਦੀ ਸੇਵਾ ਅਤੇ ਬਰਾਬਰੀ ਵਾਲੇ ਰਾਸਤੇ ‘ਤੇ ਚੱਲਦਿਆਂ ਇਆਲੀ ਪਰਿਵਾਰ ਵੱਲੋਂ ਹਲਕਾ ਦਾਖਾ ਦੇ ਚਾਹਵਾਨ ਸ਼ਰਧਾਲੂਆਂ ਨੂੰ ਭਗਤ ਰਵਿਦਾਸ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਮੁਫ਼ਤ ਬੱਸ ਸੇਵਾ ਚਲਾਈ ਜਾ ਰਹੀ ਹੈ, ਜੋ ਨਿਰੰਤਰ ਜਾਰੀ ਰਹੇਗੀ। ਜਿਸ ਤਹਿਤ ਅੱਜ ਹਲਕਾ ਦਾਖਾ ਦੇ ਪਿੰਡ ਸੂਜਾਪੁਰ, ਚਮਿੰਡਾ, ਸਹੌਲੀ, ਛੋਕਰਾਂ ਅਤੇ ਘੁੰਗਰਾਣਾ ਤੋਂ ਇੱਕ-ਇੱਕ ਬੱਸ ਅਤੇ ਪਿੰਡ ਮੋਹੀ ਤੇ ਸੋਹੀਆਂ ਤੋਂ ਦੋ-ਦੋ ਬੱਸਾਂ ਰਵਾਨਾ ਕੀਤੀ। ਇਨ੍ਹਾਂ ਬੱਸਾਂ ਰਾਹੀ ਸੈਂਕੜੇ ਸ਼ਰਧਾਲੂ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਗਏ। ਇਸ ਮੌਕੇ ਪਿੰਡਵਾਸੀਆਂ ਨੇ ਵਿਧਾਇਕ ਇਆਲੀ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿਧਾਇਕ ਇਆਲੀ ਸ਼ੁਰੂ ਤੋਂ ਹਲਕਾ ਦਾਖਾ ਦੇ ਲੋਕਾਂ ਨਾਲ ਜੁੜੇ ਹੋਏ ਹਨ ਅਤੇ ਹਲਕੇ ਨੂੰ ਆਪਣੇ ਘਰ-ਪਰਵਾਰ ਸਮਝਦੇ ਹੋਏ ਲੋਕਾਂ ਦੀ ਮਦਦ ਲਈ ਤੱਤਪਰ ਰਹਿੰਦੇ ਹਨ। ਇਸੇ ਤਹਿਤ ਹੀ ਸ਼ਰਧਾਲੂਆਂ ਦੀਆਂ ਧਾਰਮਕ ਭਾਵਨਾਵਾਂ ਸਮਝਦੇ ਹੋਏ ਉਨ੍ਹਾਂ ਸ਼੍ਰੀ ਖਰਾਲਗੜ੍ਹ ਸਾਹਿਬ (ਹੁਸ਼ਿਆਰਪੁਰ) ਦੇ ਦਰਸ਼ਨਾਂ ਲਈ ਬੱਸ ਸੇਵਾ ਸ਼ੁਰੂ ਕੀਤੀ ਹੈ।

Leave a Comment