ਵਿਧਾਇਕ ਇਆਲੀ ਵੱਲੋਂ ਸ਼ੀਤਲਾ ਮਾਤਾ ਮੰਦਰ ਮੁੱਲਾਂਪੁਰ ਦੇ ਨਿਰਮਾਣ ਕਾਰਜ ਲਈ ਇੱਕ ਲੱਖ ਰੁਪਏ ਦੀ ਰਾਸ਼ੀ ਸੇਵਾ ਕਰਵਾਈ

ਵਿਧਾਇਕ ਇਆਲੀ ਵੱਲੋਂ ਸ਼ੀਤਲਾ ਮਾਤਾ ਮੰਦਰ ਮੁੱਲਾਂਪੁਰ ਦੇ ਨਿਰਮਾਣ ਕਾਰਜ ਲਈ ਇੱਕ ਲੱਖ ਰੁਪਏ ਦੀ ਰਾਸ਼ੀ ਸੇਵਾ ਕਰਵਾਈ
ਮੁੱਲਾਂਪੁਰ ਦਾਖਾ, 20 ਦਸੰਬਰ()— ਸਮੇਂ-ਸਮੇਂ ‘ਤੇ ਸਮਾਜਿਕ-ਧਾਰਮਿਕ ਕੰਮਾਂ ਵਧ ਚੜ੍ਹ ਕੇ ਹਿੱਸਾ ਪਾ ਰਹੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵੱਲੋਂ ਮੁੱਲਾਂਪੁਰ ਸ਼ਹਿਰ ਵਿਖੇ ਨਿਰਮਾਣ ਅਧੀਨ ਸ਼ੀਤਲਾ ਮਾਤਾ ਮੰਦਰ ਦੇ ਨਿਰਮਾਣ ਕਾਰਜਾਂ ਲਈ ਇੱਕ ਲੱਖ ਰੁਪਏ ਆਪਣੇ ਕੋਲੋ ਦਿੱਤੇ।ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀ ਸੇਵਾ ਕਰਕੇ ਆਪਣੇ ਆਪ ਖੁਸ਼ ਕਿਸਮਤ ਸਮਝ ਰਹੇ ਹਨ ਅਤੇ ਹਮੇਸ਼ਾਂ ਲੋਕਾਂ ਦੀ ਸੇਵਾ ਲਈ ਤੱਤਪਰ ਰਹਿਣਗੇ। ਇਸ ਮੌਕੇ ਮੰਦਰ ਕਮੇਟੀ ਨੇ ਵਿਧਾਇਕ ਇਆਲੀ ਦਾ ਧੰਨਵਾਦ ਕਰਦਿਆਂ ਸਨਮਾਨਿਤ ਕੀਤੀ। ਇਸ ਮੌਕੇ ਰਾਕੇਸ਼ ਸ਼ਿੰਗਲਾ, ਸੰਜੀਵ ਦੰਡ, ਸੰਜੀਵ ਮਲਹੋਤਰਾ ਮਦਨ ਸ਼ਰਮਾ ਸੱਜਣ ਗੋਇਲ, ਆਸ਼ੂ ਬਾਂਸਲ ਅਸ਼ਵਨੀ ਸੇਠੀ ਸੁਰੇਸ਼ ਕੁਮਾਰ ਨਿੱਕੂ ਸੀ ਏ ਰਾਜ ਕੁਮਾਰ ਸ਼ਰਮਾ ਗੁਲਸ਼ਨ ਲੂਥਰਾ, ਹੈਪੀ ਜੇਠੀ(ਸਾਰੇ ਮੰਦਰ ਕਮੇਟੀ ਮੈਂਬਰ), ਸਾਬਕਾ ਚੇਅਰਮੈਨ ਡਾ ਅਮਰਜੀਤ ਸਿੰਘ, ਸੁਸ਼ੀਲ ਕੁਮਾਰ ਸਾਬਕਾ ਮੀਤ ਪ੍ਰਧਾਨ, ਬਲਬੀਰ ਚੰਦ ਬੀਰਾ, ਸੱਜਣ ਕੁਮਾਰ ਬਾਂਸਲ, ਤਰਸੇਮ ਸੇਮੀ, ਵਿੱਕੀ ਚੌਧਰੀ(ਸਾਰੇ ਸਾਬਕਾ ਕੌਂਸਲਰ), ਸਰਵਿੰਦਰ ਸਿੰਘ ਚੀਮਾ, ਬਲਦੇਵ ਅਰੋੜਾ ਆਦਿ ਹਾਜ਼ਰ ਸਨ।

Leave a Comment