ਵਿਧਾਇਕ ਇਆਲੀ ਨੇ ਅੰਬੇਡਕਰ ਭਵਨ ਪਿੰਡ ਜੋਧਾਂ ਲਈ ਇਕ ਲੱਖ ਰੁਪਏ ਦੀ ਨਗਦ ਸੇਵਾ ਦਿੱਤੀ
ਡਾ.ਭੀਮ ਰਾਓ ਅੰਬੇਦਕਰ ਜੀ ਦੇ ਸਦਕਾ ਹੀ ਦੇਸ਼ ਵਿੱਚ ਸਮਾਜਿਕ ਬਰਾਬਰੀ ਕਾਇਮ ਹੋਈ-ਇਆਲੀ
ਜੋਧਾਂ()— ਪਿੰਡ ਜੋਧਾਂ ਵਿਖੇ ਸਥਿਤ ਅੰਬੇਡਕਰ ਭਵਨ ਵਿੱਚ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ(ਰਜਿ.) ਦੇ ਆਹੁਦੇਦਾਰਾਂ, ਮੈਂਬਰਾਂ ਤੇ ਪਿੰਡਵਾਸੀਆਂ ਨਾਲ ਮੀਟਿੰਗ ਕੀਤੀ। ਜਿਸ ਦੌਰਾਨ ਸੁਸਾਇਟੀ ਦੇ ਆਹੁਦੇਦਾਰਾਂ ਨੇ ਗੱਲਬਾਤ ਕਰਦਿਆਂ ਆਪਣੀਆਂ ਸਮੱਸਿਆਵਾਂ ਹਲਕਾ ਵਿਧਾਇਕ ਨੂੰ ਦੱਸਿਆ, ਜਿਸ ‘ਤੇ ਉਨ੍ਹਾਂ ਸਮੱਸਿਆਵਾਂ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ, ਉਥੇ ਵਿਧਾਇਕ ਇਆਲੀ ਨੇ ਡਾ ਅੰਬੇਡਕਰ ਭਵਨ ਦੇ ਰੱਖ ਰਖਾਵ ਅਤੇ ਸਾਂਭ ਸੰਭਾਲ ਲਈ ਆਪਣੇ ਕੋਲੋਂ ਇੱਕ ਲੱਖ ਰੁਪਏ ਦਾ ਨਗਦ ਆਰਥਿਕ ਸਹਾਇਤਾ ਦਿੱਤੀ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਆਖਿਆ ਕਿ ਡਾ ਭੀਮ ਰਾਓ ਅੰਬੇਡਕਰ ਇਕ ਕ੍ਰਾਂਤੀਕਾਰੀ ਰਹਿਬਰ ਸਨ, ਜਿਨ੍ਹਾਂ ਦੇ ਯਤਨਾਂ ਸਦਕਾ ਦੇਸ਼ ਵਿਚ ਸਮਾਜਿਕ ਬਰਾਬਰੀ ਕਾਇਮ ਹੋਈ, ਉਥੇ ਹੀ ਉਨ੍ਹਾਂ ਵੱਲੋਂ ਬਣਾਏ ਸੰਵਿਧਾਨ ਵਿਚ ਸਾਰੇ ਵਰਗਾਂ ਨੂੰ ਖੁੱਲ੍ਹ ਜਿਊਣ ਅਤੇ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੋਇਆ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਮੁੱਢ ਕਦੀਮ ਤੋਂ ਹੀ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਨਵਤਾ ਅਤੇ ਡਾ ਭੀਮ ਰਾਓ ਅੰਬੇਡਕਰ ਵੱਲੋਂ ਬਣਾਏ ਸੰਵਿਧਾਨਕ ਰਾਸਤੇ ‘ਤੇ ਚਲਦਾ ਹੋਇਆ ਮਨੁੱਖਤਾ ਦੀ ਸੱਚੀ ਸੇਵਾ ਕਰਦਾ ਆ ਰਿਹਾ ਹੈ। ਜਿਸ ਤਹਿਤ ਅਕਾਲੀ ਦਲ ਨੇ ਹਮੇਸ਼ਾਂ ਰਾਜ ਨਹੀਂ ਸੇਵਾ ਦਾ ਸਿਧਾਂਤ ਬਰਕਰਾਰ ਰੱਖਿਆ ਅਤੇ ਲੋਕਾਂ ਦੀ ਭਲਾਈ ਲਈ ਸਕੀਮਾਂ ਬਣਾਈਆਂ ਤੇ ਕੰਮ ਕਰਕੇ ਦਿਖਾਇਆ, ਜਦਕਿ ਅਕਾਲੀ ਦਲ ਨੇ ਜੋ ਕਿਹਾ, ਉਸ ਨੂੰ ਪੂਰਾ ਕਰਕੇ ਦਿਖਾਇਆ, ਬਲਕਿ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਅਕਾਲੀ ਸਰਕਾਰ ਸਮੇਂ ਮੁੱਲਾਂਪੁਰ ਸ਼ਹਿਰ ਵਿੱਚ ਲੱਖਾਂ ਰੁਪਏ ਖਰਚ ਕਰਕੇ ਆਧੁਨਿਕ ਸਹੂਲਤਾਂ ਨਾਲ ਲੈਸ ਡਾ. ਬੀ.ਆਰ. ਅੰਬੇਡਕਰ ਭਵਨ ਦਾ ਨਿਰਮਾਣ ਕਰਵਾਇਆ ਤਾਂ ਜੋ ਲੋੜਵੰਦ ਪਰਵਾਰ ਖ਼ੁਸ਼ੀ ਗ਼ਮੀ ਦੇ ਮੌਕੇ ਇਸ ਸਥਾਨ ਨੂੰ ਵਰਤ ਸਕਣ, ਉਥੇ ਹੀ ਮੁੱਲਾਂਪਰ ਸ਼ਹਿਰ ਦੇ ਸਮੂਹ ਐਸ.ਸੀ. ਭਾਈਚਾਰੇ ਦੀ ਚਿਰਕੌਣੀ ਮੰਗ ਨੂੰ ਪੂਰਾ ਕੀਤਾ। ਉਨ੍ਹਾਂ ਕਿਹਾ ਕਿ 2022 ਵਿੱਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਨ ‘ਤੇ ਸਾਰੇ ਵਰਗਾਂ ਲਈ ਬੇਹਤਰੀਨ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਸੁਸਾਇਟੀ ਦੇ ਨੁਮਾਇੰਦਿਆਂ ਨੇ ਵਿਧਾਇਕ ਇਆਲੀ ਦਾ ਧੰਨਵਾਦ ਕਰਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ, ਗੁਰਦਾਸ ਸਿੰਘ ਚੇਅਰਮੈਨ, ਮਾਸਟਰ ਚਰਨ ਸਿੰਘ, ਇੰਦਰਜੀਤ ਸਿੰਘ, ਜਸਵੰਤ ਸਿੰਘ, ਸੁਲਤਾਨ ਵਾਲਮੀਕ, ਮਨਜੀਤ ਸਿੰਘ ਕਾਨੂੰਗੋ, ਅਮਰਜੀਤ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਫੌਜੀ ਗੁਰਮੇਲ ਸਿੰਘ, ਫੌਜੀ ਅਵਤਾਰ ਸਿੰਘ, ਹਰਨੇਕ ਸਿੰਘ ਮਸ਼ਕਟ ਵਾਲੇ, ਮੇਜਰ ਸਿੰਘ, ਪ੍ਰੇਮ ਸਿੰਘ ਬਸਪਾ ਆਗੂ, ਬਲਜੋਤ ਸਿੰਘ ਰਾਮ ਆਸਰਾ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਰਾਣਾ ਜੋਧਾਂ, ਜੱਥੇਦਾਰ ਕੇਵਲ ਸਿੰਘ ਚਮਕੌਰ ਸਿੰਘ ਉੱਭੀ, ਸਰਪੰਚ ਜਗਦੇਵ ਸਿੰਘ ਗਰੇਵਾਲ, ਕਰਮਜੀਤ ਸਿੰਘ ਨੰਬੜਦਾਰ, ਜੁਝਾਰ ਸਿੰਘ ਗਰੇਵਾਲ, ਬਲਾਕ ਸੰਮਤੀ ਮੈਂਬਰ ਭਗਵੰਤ ਸਿੰਘ, ਪੰਚ ਗੁਰਪ੍ਰੀਤ ਸਿੰਘ, ਪਰਮਵੀਰ ਸਿੰਘ, ਪੰਚ ਅਮਰਜੀਤ ਸਿੰਘ ਗਰੇਵਾਲ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।