ਮਨਪ੍ਰੀਤ ਸਿੰਘ ਬਣਿਆ ਆਇਰਨ ਮੈਨ ਆਫ ਪੰਜਾਬ
ਨੌਜਵਾਨ ਵਰਗ ਖੇਡਾਂ ਦੇ ਮੰਚ ਤੋਂ ਆਪਣੇ ਭਵਿੱਖ ਨੂੰ ਰੌਸ਼ਨ ਕਰੇ ਇਯਾਲੀ
ਫਿਫ਼ ਇੰਡੀਆ ਵੱਲੋਂ ਹਰਮਿੰਦਰ ਸਿੰਘ ਦੋਲੋਵਾਲ ਫਿਫ਼ ਇੰਟਰਨੈਸ਼ਨਲ ਜੱਜ, ਅੰਕੁਸ਼ ਕੁਮਾਰ ਇੰਟਰਨੈਸ਼ਨਲ ਕੋਚ ਅਤੇ ਮਨਵੀਰ ਸਿੰਘ ਮੰਡੇਰ ਇੰਟਰਨੈਸ਼ਨਲ ਅਥਲੀਟ ਦੀ ਅਗਵਾਈ ਹੇਠ ਮੁੱਲਾਂਪੁਰ ਦਾਖਾ ਵਿਖੇ ਪਹਿਲਾ ਆਇਰਨਮੈਨ ਪੰਜਾਬ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਸਾਬਕਾ ਬਲਾਕ ਸੰਮਤੀ ਦੇ ਚੇਅਰਮੈਨ ਸ ਹਰਵੀਰ ਸਿੰਘ ਇਆਲੀ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਮੁੱਲਾਂਪੁਰ ਦਾਖਾ ਵਿਖੇ ਫ਼ਿਫ ਇੰਡੀਆ ਵੱਲੋਂ ਕਰਵਾਏ ਗਏ ਇਸ ਪਹਿਲੇ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਨੌਜਵਾਨਾਂ ਵਿੱਚ ਵੱਡੀ ਪੱਧਰ ਤੇ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਨੌਜਵਾਨਾਂ ਵੱਲੋਂ ਮਿਹਨਤ ਨਾਲ ਕਮਾਏ ਸਰੀਰਾਂ ਦਾ ਪ੍ਰਦਰਸ਼ਨ ਦਰਸ਼ਕਾਂ ਨੂੰ ਦੰਦਾਂ ਹੇਠ ਉਂਗਲੀਆਂ ਦਬਾਉਣ ਲਈ ਮਜਬੂਰ ਕਰ ਦਿੱਤਾ।
ਬਾਡੀ ਬਿਲਡਿੰਗ ਚੈਂਪੀਅਨਸ਼ਿਪ ਮੁਕਾਬਲਿਆਂ ਦੌਰਾਨ 300 ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ। ਜਿਸ ਵਿਚ ਮਨਪ੍ਰੀਤ ਸਿੰਘ ਨੂੰ ਆਇਰਨ ਮੈਨ ਦੇ ਖਿਤਾਬ ਨਾਲ ਨਿਵਾਜਿਆ ਗਿਆ ਅਤੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਦੇ ਹੋਏ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਖੇਡਾਂ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਕਰਦੀਆਂ ਹਨ ਅਤੇ ਨੌਜਵਾਨਾਂ ਵਰਗ ਨੂੰ ਚਾਹੀਦਾ ਹੈ ਕਿ ਉਹ ਖੇਡਾਂ ਦੇ ਮੰਚ ਤੋਂ ਆਪਣੇ ਭਵਿੱਖ ਨੂੰ ਰੌਸ਼ਨ ਕਰਨ ਵੱਲ ਅੱਗੇ ਵਧਦੇ ਹੋਏ ਨਵਾਂ ਇਤਿਹਾਸ ਸਿਰਜਣ। ਚੈਂਪੀਅਨਸ਼ਿਪ ਦੌਰਾਨ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਨੌਜਵਾਨਾਂ ਨੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਨੌਜਵਾਨ ਵਰਗ ਦੀ ਬਿਹਤਰੀ ਲਈ ਕੀਤੀਆਂ ਜਾ ਰਹੀਆਂ ਅਣਥੱਕ ਕੋਸ਼ਿਸ਼ਾਂ ਇਸ ਤੋਂ ਪ੍ਰਭਾਵਤ ਹੋ ਕੇ ਯੂਥ ਆਈਕਨ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਫੀਫ਼ਾ ਇੰਡੀਆ ਬਾਡੀ ਬਿਲਡਿੰਗ ਚੈਂਪੀਅਨਸ਼ਿੱਪ ਦੇ ਪ੍ਰਬੰਧਕਾਂ ਨੇ ਦਰਸ਼ਕਾਂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਰ ਸਾਲ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਹੇਠ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਬਾਡੀਬਿਲਡਿੰਗ ਵੱਲ ਉਤਸ਼ਾਹਿਤ ਕਰਨ ਲਈ ਹਰ ਸਾਲ ਮੁੱਲਾਂਪੁਰ ਦਾਖਾ ਵਿਖੇ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਮੁਕਾਬਲੇ ਕਰਵਾਉਣਗੇ। ਇਸ ਮੌਕੇ ਹਰਬੀਰ ਸਿੰਘ ਇਆਲੀ, ਹਰਕਿੰਦਰ ਸਿੰਘ ਗਰੇਵਾਲ, ਮਨਜਿੰਦਰ ਸਿੰਘ ਬਿੰਦਾ ਭੁਮਾਲ, ਪ੍ਰਭਜੋਤ ਧਾਲੀਵਾਲ, ਸੱਜਣ ਬਾਂਸਲ, ਬਲਬੀਰ ਚੰਦ ਬੀਰਾ, ਵਿੱਕੀ ਚੌਧਰੀ, ਲਵਲੀ ਆਦਿ ਹਾਜ਼ਰ ਸਨ