ਪਿੰਡ ਲਤਾਲਾ ਵਿਖੇ ਵਿਧਾਇਕ ਇਆਲੀ ਵੱਲੋਂ ਖੇਡ ਪਾਰਕ ਪ੍ਰਬੰਧਕ ਕਮੇਟੀਅਤੇ ਖਿਡਾਰੀਆਂ ਨਾਲ ਮੀਟਿੰਗ

ਪਿੰਡ ਲਤਾਲਾ ਵਿਖੇ ਵਿਧਾਇਕ ਇਆਲੀ ਵੱਲੋਂ ਖੇਡ ਪਾਰਕ ਪ੍ਰਬੰਧਕ ਕਮੇਟੀਅਤੇ ਖਿਡਾਰੀਆਂ ਨਾਲ ਮੀਟਿੰਗ

ਖੇਡ ਪਾਰਕ ਦੇ ਰੱਖ ਰਖਾਵ ਅਤੇ ਖੇਡਾਂ ਦਾ ਸਾਮਾਨ ਲਈ ਦਿੱਤਾ ਡੇਢ ਲੱਖ

ਮੰਡੀ ਅਹਿਮਦਗੜ੍ਹ()— ਅਕਾਲੀ ਸਰਕਾਰ ਸਮੇਂ ਵਿਧਾਨ ਸਭਾ ਹਲਕਾ ਦਾਖਾ ਵਿਚ ਲਾਮਿਸਾਲ ਤੇ ਵਿਸ਼ਵ ਪ੍ਰਸਿੱਧ ਖੇਡ ਪਾਰਕਾਂ ਦਾ ਨਿਰਮਾਣ ਕਰਵਾਉਣ ਵਾਲੇ ਖੇਡ ਪ੍ਰੇਮੀ ਹਲਕਾ ਦਾਖਾ ਦੇ ਐੱਮ ਐੱਲ ਏ ਮਨਪ੍ਰੀਤ ਸਿੰਘ ਇਆਲੀ ਵੱਲੋਂ ਲਾਗਲੇ ਪਿੰਡ ਲਤਾਲਾ ਵਿਖੇ ਸਥਿਤ ਮਲਕੀਤ ਸਿੰਘ ਮੀਤਾ ਯਾਦਗਾਰੀ ਖੇਡ ਪਾਰਕ ਵਿਚ ਕਮੇਟੀ ਮੈਂਬਰਾਂ, ਖੇਡ-ਪ੍ਰੇਮੀਆਂ, ਖਿਡਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਖੇਡ ਪਾਰਕ ਪ੍ਰਬੰਧਕ ਕਮੇਟੀ, ਖਿਡਾਰੀਆਂ, ਖੇਡ ਪ੍ਰੇਮੀਆਂ ਅਤੇ ਪਿੰਡਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ, ਉੱਥੇ ਹੀ ਉਨ੍ਹਾਂ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਖਿਡਾਰੀਆਂ ਨੂੰ ਬੇਹਤਰੀਨ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਵਿਚਾਰਾਂ ਕੀਤੀਆਂ, ਬਲਕਿ ਵਿਧਾਇਕ ਇਆਲੀ ਨੇ ਭਰੋਸਾ ਦਿੱਤਾ ਕਿ 2022 ਵਿੱਚ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਨ ‘ਤੇ ਪੰਜਾਬ ਵਿੱਚ ਖੇਡਾਂ ਤੇ ਖਿਡਾਰੀਆਂ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਸਕੀਮ ਉਲੀਕੀ ਜਾਵੇਗੀ, ਸਗੋਂ ਉਨ੍ਹਾਂ ਪਿੰਡ ਦੀ ਫੁੱਟਬਾਲ ਟੀਮ ਵੱਲੋਂ ਖੇਡਾਂ ਵਿੱਚ ਦਿਖਾਏ ਜਾ ਰਹੇ ਸ਼ਾਨਦਾਰ ਪ੍ਰਦਰਸ਼ਨ ਤੋਂ ਖੁਸ਼ ਹੋ ਕੇ ਖਿਡਾਰੀਆਂ ਨੂੰ ਬਰੈਂਡਿਡ ਬੂਟ-ਜਰਸੀ ਅਤੇ ਜਿੰਮ ਤੋਂ ਖੇਡ ਪਾਰਕ ਦੇ ਰੱਖ ਰਖਾਓ ਅਤੇ ਸਾਂਭ ਸੰਭਾਲ ਲਈ ਡੇਢ ਲੱਖ ਰੁਪਏ ਦੀ ਨਗਦ ਰਾਸ਼ੀ ਪ੍ਰਬੰਧਕਾਂ ਨੂੰ ਸੌਂਪੀ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਆਖਿਆ ਕਿ ਖੇਡਾਂ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਖੇਡਾਂ ਰਾਹੀਂ ਜਿੱਥੇ ਨੌਜਵਾਨ ਪੀੜ੍ਹੀ ਨਸ਼ਿਆਂ ਅਤੇ ਹੋਰਨਾਂ ਬੁਰਾਈਆਂ ਤੋਂ ਬਚਦੀ ਹੈ, ਉਥੇ ਹੀ ਖੇਡਾਂ ਵਿੱਚ ਭਾਗ ਲੈਣ ਵਾਲੇ ਨੌਜਵਾਨ ਦੇਸ਼-ਦੁਨੀਆਂ ਵਿੱਚ ਆਪਣਾ, ਆਪਣੇ ਪਰਿਵਾਰ, ਨਗਰ ਅਤੇ ਦੇਸ਼, ਕੌਮ ਦਾ ਨਾਂ ਪ੍ਰਸਿੱਧ ਕਰਦੇ ਹਨ। ਇਸ ਲਈ ਸਾਡੀ ਸਰੀਰਕ ਤੰਦਰੁਸਤੀ ਅਤੇ ਉਸਾਰੂ ਸੋਚ ਲਈ ਖੇਡਾਂ ਬਹੁਤ ਜ਼ਰੂਰੀ ਹਨ। ਜਿਸ ਨੂੰ ਦੇਖਦੇ ਹੋਏ ਅਕਾਲੀ ਸਰਕਾਰ ਵੱਲੋਂ ਹਲਕਾ ਦਾਖਾ ਵਿਚ ਵੱਡੇ ਪੱਧਰ ਤੇ ਆਧੁਨਿਕ ਸਹੂਲਤਾਂ ਵਾਲੇ ਖੇਡ ਪਾਰਕਾਂ ਦਾ ਨਿਰਮਾਣ ਕਰਵਾਇਆ ਗਿਆ ਸੀ, ਸਗੋਂ ਆਉਂਦੇ ਸਮੇਂ ਵਿੱਚ ਵੀ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਨ ‘ਤੇ ਖੇਡਾਂ ਨੂੰ ਹੋਰ ਵੱਡੇ ਪੱਧਰ ‘ਤੇ ਵਿਕਸਤ ਕੀਤਾ ਜਾਵੇਗਾ। ਇਸ ਮੌਕੇ ਖੇਡ ਪਾਰਕ ਪ੍ਰਬੰਧਕ ਕਮੇਟੀ ਖਿਡਾਰੀਆਂ ਅਤੇ ਪਿੰਡ ਵਾਸੀਆਂ ਨੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਸਿਰੋਪਾਓ ਦੇ ਕੇ ਸਨਮਾਨਤ ਕਰਦਿਆਂ ਆਖਿਆ ਕਿ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸ਼ੁਰੂ ਤੋਂ ਨਗਰ ਦਾ ਵਧ ਚੜ੍ਹ ਕੇ ਸਾਹ ਦਿੰਦੇ ਆ ਰਹੇ ਹਨ, ਜਿਨ੍ਹਾਂ ਪਹਿਲਾਂ ਅਕਲ ਦੀ ਸਰਕਾਰ ਸਮੇਂ ਖੇਡ ਪਾਰਕ ਦਾ ਨਿਰਮਾਣ ਕਰਵਾਇਆ ਤੇ ਵੱਡੇ ਪੱਧਰ ‘ਤੇ ਗ੍ਰਾਂਟਾਂ ਦਿੱਤੀਆਂ ਸਨ ਕਰਵਾਇਆ, ਉਥੇ ਹੀ ਹੁਣ ਫਿਰ ਖੇਡ ਪਾਰਕ ਦੇ ਰੱਖ ਰਖਾਵ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਆਰਥਿਕ ਮਦਦ ਦਿੱਤੀ। ਜਿਸ ਲਈ ਪਿੰਡਵਾਸੀ ਉਨ੍ਹਾਂ ਦੇ ਧੰਨਵਾਦੀ ਹਨ ਅਤੇ ਹਮੇਸ਼ਾਂ ਉਨ੍ਹਾਂ ਦਾ ਡੱਟ ਕੇ ਸਾਥ ਦੇਣਗੇ। ਇਸ ਮੌਕੇ ਜਥੇਦਾਰ ਮਹਿੰਦਰ ਸਿੰਘ, ਜਥੇਦਾਰ ਜਗਤਾਰ ਸਿੰਘ, ਸੁਰਿੰਦਰ ਸਿੰਘ ਛਿੰਦਾ, ਦਲਜੀਤ ਸਿੰਘ ਲਾਲਾ, ਗੁਰਮੇਲ ਸਿੰਘ, ਸਤਵੰਤ ਸਿੰਘ, ਗੁਰਜੀਤ ਸਿੰਘ, ਹਰਜਿੰਦਰ ਸਿੰਘ ਪ੍ਰਧਾਨ, ਇੰਸਪੈਕਟਰ ਗੁਰਭਜਨ ਸਿੰਘ, ਚਰਨਜੀਤ ਸਿੰਘ ਚੰਨੀ, ਰਘਵੀਰ ਸਿੰਘ ਪੰਚ, ਮਹਿੰਗਾ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ, ਰਾਜਿੰਦਰ ਸਿੰਘ ਭੋਲਾ, ਅਜੈਬ ਸਿੰਘ ਆਡ਼੍ਹਤੀ, ਹਰਬੰਸ ਸਿੰਘ ਮੈਂਬਰ, ਸਨਦੀਪ ਸਿੰਘ, ਲਖਵਿੰਦਰ ਸਿੰਘ ਲੱਖੀ, ਜਗਮੇਲ ਸਿੰਘ ਜਾਦੂ, ਮਾਧੋ ਸਿੰਘ, ਹਰਜਿੰਦਰ ਸਿੰਘ ਟਰਾਂਸਪੋਰਟਰ, ਬਾਬਾ ਗੁਰਬਚਨ ਸਿੰਘ, ਸੁਖਰਾਜ ਸਿੰਘ ਨੰਬਰਦਾਰ, ਸੁਰਿੰਦਰ ਸਿੰਘ ਨੰਬਰਦਾਰ, ਕਮਲਜੀਤ ਸਿੰਘ ਕਮਲ ਆਦਿ ਹਾਜ਼ਰ ਸਨ।

Leave a Comment