ਵਿਧਾਇਕ ਇਆਲੀ ਨੇ ਪਿੰਡ ਘੁੰਗਰਾਣਾ ਵਿਖੇ ਮਸਜਿਦ ਦੀ ਮੁਰੰਮਤ ਲਈ ਇੱਕ ਲੱਖ ਰੁਪਏ ਦੀ ਸੇਵਾ ਦਿੱਤੀ
ਅਹਿਮਦਗੜ੍ਹ()— ਹਲਕਾ ਦਾਖਾ ਦੇ ਪਿੰਡ ਘੁੰਗਰਾਣਾ ਵਿਖੇ ਸਥਿਤ ਮਸਜਿਦ ਦੀ ਮੁਰੰਮਤ ਲਈ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਆਪਣੇ ਕੋਲੋਂ ਇੱਕ ਲੱਖ ਰੁਪਏ ਦੀ ਸੇਵਾ ਦਿੱਤੀ ਗਈ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਆਖਿਆ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਵੱਖੋ ਵੱਖਰੇ ਧਰਮ ਹੋਣ ਦੇ ਬਾਵਜੂਦ ਆਪਸੀ ਭਾਈਚਾਰਕ ਸਾਂਝ ਦਾ ਗੁਲਦਸਤਾ ਹੈ, ਜਿਥੇ ਗੁਰੂ ਸਾਹਿਬਾਨਾਂ ਨੇ ਸਰਬ ਸਾਂਝੀਵਾਲਤਾ ਅਤੇ ਮਨੁੱਖਤਾ ਦੀ ਬਰਾਬਰੀ ਦਾ ਉਪਦੇਸ਼ ਦਿੱਤਾ ਸੀ, ਬਲਕਿ ਪੰਜਾਬੀਆਂ ਨੇ ਹਮੇਸ਼ਾ ਦੇਸ਼ ਦੀ ਸੁਰੱਖਿਆ ਅਤੇ ਚੜ੍ਹਦੀ ਕਲਾਂ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ, ਉਥੇ ਹੀ ਮਨੁੱਖਤਾ ਤੇ ਸਮਾਜ ਦੀ ਬਿਹਤਰੀ ਲਈ ਅਹਿਮ ਯੋਗਦਾਨ ਪਾਇਆ ਹੈ। ਇਸ ਲਈ ਸਾਨੂੰ ਗੁਰੂਆਂ ਪੀਰਾਂ ਵੱਲੋਂ ਦਿੱਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ‘ਤੇ ਪਹਿਰਾ ਦਿੰਦੇ ਇੱਕ-ਦੂਜੇ ਦੇ ਧਰਮ ਦਾ ਸਤਿਕਾਰ ਕਰਨਾ ਚਾਹੁੰਦਾ ਹੈ ਅਤੇ ਧਾਰਮਿਕ ਅਸਥਾਨਾਂ ਦੀ ਸੇਵਾ-ਸੰਭਾਲ ਵਿੱਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਜਿਸ ਤਹਿਤ ਗੁਰੂ ਸਾਹਿਬਾਨ ਦੀ ਕਿਰਪਾ ਸਦਕਾ ਇਆਲੀ ਪਰਵਾਰ ਧਾਰਮਿਕ ਤੇ ਸਮਾਜਿਕ ਖੇਤਰ ਵਿੱਚ ਸੇਵਾ ਕਰਕੇ ਆਪਣੇ ਆਪ ਨੂੰ ਵੱਡਭਾਗਾ ਮਹਿਸੂਸ ਕਰਦਾ ਹੈ। ਇਸ ਮੌਕੇ ਪਿੰਡ ਦੇ ਮੁਸਲਮਾਨ ਭਾਈਚਾਰੇ ਨੇ ਇਆਲੀ ਪਰਿਵਾਰ ਵੱਲੋਂ ਦਿੱਤੇ ਯੋਗਦਾਨ ਲਈ ਧੰਨਵਾਦ ਕਰਦਿਆਂ ਵਿਧਾਇ ਮਨਪ੍ਰੀਤ ਸਿੰਘ ਇਆਲੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਿੰਡਵਾਸੀਆਂ ਨੇ ਆਖਿਆ ਕਿ ਇਆਲੀ ਪਰਵਾਰ ਸ਼ੁਰੂ ਤੋਂ ਹਲਕਾ ਦਾਖਾ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦਾ ਆ ਰਿਹਾ ਹੈ, ਉਥੇ ਹੀ ਧਾਰਮਿਕ ਤੇ ਸਮਾਜਿਕ ਕੰਮਾਂ ਵਿੱਚ ਮੋਹਰੀ ਹੋ ਕੇ ਯੋਗਦਾਨ ਪਾਉਂਦੇ ਹਨ। ਜਿਸ ਸਦਕਾ ਵਿਧਾਇਕ ਇਆਲੀ ਨੇ ਲੋਕਾਂ ਦਾ ਸੱਚਾ ਨੁਮਾਇੰਦਾ ਹੋਣ ਦਾ ਸਬੂਤ ਦਿੱਤਾ। ਇਸ ਮੌਕੇ ਖੁਸ਼ਕਰਨ ਸਿੰਘ ਘੁਗਰਾਣਾ, ਲੱਖੀ ਖਾਂ, ਕਾਲਾ ਖਾਂ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਟੈਣੀ, ਸ਼ਿੰਦਰਪਾਲ ਸਿੰਘ ਪੰਚ, ਕੁਲਦੀਪ ਸਿੰਘ ਪੰਚ, ਪ੍ਰਕਾਸ਼ ਸਿੰਘ ਸਾਬਕਾ ਪੰਚ, ਮਨਜੀਤ ਸਿੰਘ, ਗੁਰਜੀਤ ਸਿੰਘ ਗੋਰਾ, ਜੋਰਾ ਸਿੰਘ, ਨੰਬਰਦਾਰ ਕਿਸ਼ਨ ਸਿੰਘ, ਨੰਬਰਦਾਰ ਕਰਤਾਰ ਸਿੰਘ, ਗੁਰਵਿੰਦਰ ਸਿੰਘ ਗੁਰੀ, ਹਰਜੀਤ ਸਿੰਘ, ਬਖਸ਼ੀਸ਼ ਖਾਨ ਚੌਕੀਦਾਰ ਸਮੇਤ ਵੱਡੀ ਗਿਣਤੀ ‘ਚ ਮੁਸਲਮਾਨ ਭਾਈਚਾਰੇ ਦੇ ਲੋਕ ਅਤੇ ਨਗਰ ਨਿਵਾਸੀ ਮੌਜੂਦ ਸਨ।