ਪਿੰਡ ਖੁਦਾਈ ਚੱਕ ਦੇ ਵੱਡੀ ਗਿਣਤੀ ‘ਚ ਕਾਂਗਰਸੀ ਆਗੂਆਂ, ਆਹੁਦੇਦਾਰਾਂ ਤੇ ਪਰਵਾਰ ਵੱਲੋਂ ਵਿਧਾਇਕ ਇਆਲੀ ਦਾ ਸਮਰਥਨ

ਪਿੰਡ ਖੁਦਾਈ ਚੱਕ ਦੇ ਵੱਡੀ ਗਿਣਤੀ ‘ਚ ਕਾਂਗਰਸੀ ਆਗੂਆਂ, ਆਹੁਦੇਦਾਰਾਂ ਤੇ ਪਰਵਾਰ ਵੱਲੋਂ ਵਿਧਾਇਕ ਇਆਲੀ ਦਾ ਸਮਰਥਨ
ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਦੌਰਾਨ ਸੰਦੀਪ ਸੰਧੂ ਵੱਲੋਂ ਕੀਤੀ ਮੁਖ਼ਾਲਫ਼ਤ ਤੋਂ ਖ਼ਫ਼ਾ ਸਨ ਕਾਂਗਰਸੀ
ਸੰਦੀਪ ਸੰਧੂ ਖੇਤੀਬਾੜੀ ਸਹਿਕਾਰੀ ਸਭਾਵਾਂ ਦੀਆਂ ਚੋਣਾਂ ਦੌਰਾਨ ਕੀਤੀਆਂ ਧੱਕੇਸਾਹੀਆਂ ਦਾ ਖਮਿਆਜਾ ਭੁਗਤੇਗਾ-ਇਆਲੀ
ਸਿੱਧਵਾਂ ਬੇਟ, 19 ਦਸੰਬਰ()— ਬੇਸ਼ਕ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਥੋੜ੍ਹਾ ਸਮਾਂ ਹੀ ਬਚਿਆ ਹੈ ਪ੍ਰੰਤੂ ਵਿਧਾਨ ਸਭਾ ਹਲਕਾ ਦਾਖਾ ਵਿਚ ਵਾਪਰ ਰਹੇ ਘਟਨਾਕ੍ਰਮ ਦੁਬਾਰਾ 2022 ਦੀਆਂ ਚੋਣਾਂ ਵਿਚ ਇਕ ਵਖਰਾ ਇਤਿਹਾਸ ਸਿਰਜਣਗੇ, ਸਗੋਂ ਸ਼੍ਰੋਮਣੀ ਅਕਾਲੀ ਦਲ ਦੇ ਨਿਧੜਕ ਜਰਨੈਲ ਅਤੇ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਿਨੋਂ ਦਿਨ ਮਜ਼ਬੂਤੀ ਵੱਲ ਨੂੰ ਵਧ ਰਹੇ ਹਨ ਬਲਕਿ ਅੱਜ ਉਨ੍ਹਾਂ ਉਸ ਸਮੇਂ ਹੋਰ ਭਾਰੀ ਬਲ ਮਿਲਿਆ, ਜਦੋਂ ਹਲਕੇ ਦੇ ਪਿੰਡ ਖੁਦਾਈ ਚੱਕ ਵੱਡੀ ਗਿਣਤੀ ‘ਚ ਕਾਂਗਰਸੀ ਆਗੂਆਂ, ਆਹੁਦੇਦਾਰਾਂ ਅਤੇ ਪਰਵਾਰਾਂ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਮੌਜੂਦਾ ਪੰਚਾਇਤ ਮੈਂਬਰ ਜਗਤਾਰ ਸਿੰਘ ਤਾਰੀ ਅਤੇ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸੀ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ ਦੀਆਂ ਜ਼ਿਆਦਤੀਆਂ ਅਤੇ ਧੱਕੇਸ਼ਾਹੀਆਂ ਖ਼ਿਲਾਫ਼ ਬਗਾਵਤ ਕਰਦਿਆਂ ਅਕਾਲੀ ਵਿਧਾਇਕ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਕਾਂਗਰਸੀ ਸੀਨੀਅਰ ਆਗੂ ਤੇ ਪੰਚਾਇਤ ਮੈਂਬਰ ਜਗਤਾਰ ਸਿੰਘ ਤਾਰੀ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜ ਪਿੰਡਾਂ ਦੀ ਖੇਤੀਬਾੜੀ ਸਹਿਕਾਰੀ ਸਭਾ ਖੁਦਾਈ ਚੱਕ ਦੀ ਕਮੇਟੀ ਦੀ ਹੋਈ ਚੋਣ ਸਮੇਂ ਉਨ੍ਹਾਂ ਦੀ ਵਿਰੋਧਤਾ ਕੀਤੀ ਸੀ ਅਤੇ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਨਜ਼ਰ ਅੰਦਾਜ਼ ਕੀਤਾ, ਜਿਸ ਤੋਂ ਖ਼ਫ਼ਾ ਹੋ ਕੇ ਅੱਜ ਉਨ੍ਹਾਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਸਮਰਥਨ ਕਰਦਿਆਂ ਅਕਾਲੀ ਦਲ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਅਤੇ ਅਗਾਮੀ ਵਿਧਾਨ ਸਭਾ ਚੋਣਾਂ ‘ਚ ਮਨਪ੍ਰੀਤ ਸਿੰਘ ਇਆਲੀ ਦੀ ਡੱਟਵੀਂ ਮਦਦ ਕਰਨਗੇ, ਸਗੋਂ ਉਨ੍ਹਾਂ ਦਾ ਸਮੁੱਚਾ ਨਗਰ ਇਆਲੀ ਦੇ ਨਾਲ ਖੜ੍ਹਾ ਹੈ।ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਅਕਾਲੀ ਦਲ ‘ਚ ਸ਼ਾਮਿਲ ਹੋਣ ਵਾਲੇ ਕਾਂਗਰਸ ਆਗੂਆਂ ਦਾ ਸਵਾਗਤ ਕੀਤੀ ਅਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਮਿਹਨਤੀ ਆਗੂਆਂ ਤੇ ਵਰਕਰਾਂ ਦਾ ਬਣਦਾ ਮਾਣ ਸਨਮਾਨ ਦਿੱਤਾ ਹੈ। ਉਨ੍ਹਾਂ ਆਖਿਆ ਕਿ ਕਾਂਗਰਸੀ ਹਲਕਾ ਇੰਚਾਰਜ ਸੰਦੀਪ ਸੰਧੂ ਵੱਲੋਂ ਖੇਤੀਬਾੜੀ ਸਹਿਕਾਰੀ ਸਭਾਵਾਂ ਦੀਆਂ ਚੋਣਾਂ ਦੌਰਾਨ ਕੀਤੀਆਂ ਧੱਕੇਸ਼ਾਹੀਆਂ ਦਾ ਖਮਿਆਜਾ ਭੁਗਤਣਾ ਪਵੇਗਾ। ਇਸ ਮੌਕੇ ਜਗਦੀਸ਼ ਸਿੰਘ ਗੋਰਸੀਆ ਸਾਬਕਾ ਚੇਅਰਮੈਨ, ਡਾ. ਪ੍ਰੇਮ ਸਿੰਘ, ਗੁਰਵਿੰਦਰ ਸਿੰਘ ਰਾਜੂ, ਕਿਰਪਾਲ ਸਿੰਘ ਡੁਬਈ, ਡਾ. ਗੁਰਦੀਪ ਸਿੰਘ, ਪਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਖਦੇਵ ਸਿੰਘ ਵਲੈਤੀਆਂ, ਹਰਬੰਸ ਸਿੰਘ, ਅਮਰ ਸਿੰਘ, ਮਹਿੰਦਰ ਸਿੰਘ ਠੇਕੇਦਾਰ, ਮਨਜੀਤ ਸਿੰਘ ਕੈਨੇਡਾ, ਹਰਜਿੰਦਰ ਸਿੰਘ ਬਿੱਟੂ, ਹਰਪ੍ਰੀਤ ਸਿੰਘ ਸੋਨੀ, ਹਰਚੰਦ ਸਿੰਘ, ਜਗਪ੍ਰੀਤ ਸਿੰਘ, ਜਸਵਿੰਦਰ ਸਿੰਘ, ਸੁਖਦੀਪ ਸਿੰਘ ਸੀਪਾ, ਕਮਲਜੀਤ ਸਿੰਘ ਕਮਲ ਆਦਿ ਹਾਜ਼ਰ ਸਨ।

Leave a Comment