ਕਾਂਗਰਸ ਪਾਰਟੀ ਨੂੰ ਹਲਕਾ ਦਾਖਾ ਵਿੱਚ ਵੱਡਾ ਝਟਕਾ
ਚੇਅਰਮੈਨ ਸਤਵੰਤ ਸਿੰਘ ਗਾਂਧੀ ਸਾਥਿਆਂ ਸਮੇਤ ਅਕਾਲੀ ਦਲ ਚ ਹੋਏ ਸ਼ਾਮਲ
ਕੈਪਟਨ ਸੰਧੂ ਤੇ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰਨ ਅਤੇ ਝੂਠੇ ਪਰਚੇ ਦਰਜ ਕਰਵਾਉਣ ਤੇ ਲਗਾਏ ਗੰਭੀਰ ਦੋਸ਼
ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਹਰ ਵਰਕਰ ਨੂੰ ਮਾਣ ਸਨਮਾਨ ਦੇਵਾਂਗੇ ਇਯਾਲੀ
ਮੁੱਲਾਂਪੁਰ ਦਾਖਾ
ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਰਾਹੁਲ ਗਾਂਧੀ ਬ੍ਰਿਗੇਡ ਦੇ ਸੂਬਾ ਉਪ ਚੇਅਰਮੈਨ ਸਤਵੰਤ ਸਿੰਘ ਗਾਂਧੀ ਸਾਥਿਆਂ ਸਮੇਤ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ। ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ: ਮੋਹੀ ਨੇ ਹਲਕਾ ਦਾਖਾ ਕਾਂਗਰਸ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਹਲਕੇ ਅੰਦਰ ਤਾਨਾਸ਼ਾਹੀ ਵਤੀਰਾ ਅਪਣਾਉਂਦੇ ਹੋਏ ਆਮ ਲੋਕਾਂ ਤੇ ਝੂਠੇ ਮੁਕੱਦਮੇ ਦਰਜ ਕਰਵਾਉਣ ਭਾਈਚਾਰਕ ਸਾਂਝ ਨੂੰ ਸੱਟ ਮਾਰਨ ਅਤੇ ਧੜੇਬੰਦੀਆਂ ਪੈਦਾ ਕਰਨ ਕਾਰਨ ਹਲਕੇ ਅੰਦਰ ਕਾਂਗਰਸ ਪਾਰਟੀ ਬੇਹੱਦ ਕਮਜ਼ੋਰ ਹੋ ਚੁੱਕੀ ਹੈ ਅਤੇ ਸੂਬੇ ਅੰਦਰ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਹਲਕਾ ਦਾਖਾ ਅੰਦਰ ਕਾਂਗਰਸ ਪਾਰਟੀ ਦੇ ਕਈ ਥੰਮ੍ਹ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਉਹ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀਆਂ ਲੋਕ ਪੱਖੀ ਨੀਤੀਆਂ ਅਤੇ ਭਰੋਸੇਯੋਗਤਾ ਵਾਲੀ ਲੀਡਰਸ਼ਿਪ ਤੋਂ ਪ੍ਰਭਾਵਤ ਹੋ ਕੇ ਅੱਜ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਅਤੇ ਆਉਣ ਵਾਲੇ ਸਮੇਂ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਦਾਖਾ ਅੰਦਰ ਹੋਰ ਬੁਲੰਦੀਆਂ ਤੇ ਲਿਜਾਣ ਲਈ ਆਪਣੀਆਂ ਸਰਗਰਮ ਸੇਵਾਵਾਂ ਦੇਣਗੇ।
ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਵੱਲੋਂ ਪਿਛਲੇ ਦਿਨੀਂ ਕੈਪਟਨ ਸੰਦੀਪ ਸੰਧੂ ਤੇ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰਨ ਦੇ ਲਗਾਏ ਦੋਸ਼ਾਂ ਤੋਂ ਬਾਅਦ ਅੱਜ ਰਾਹੁਲ ਬ੍ਰਿਗੇਡ ਦੇ ਸੂਬਾ ਉਪ ਚੇਅਰਮੈਨ ਵੱਲੋਂ ਕੈਪਟਨ ਸੰਧੂ ਦੀ ਕਾਰਜਸ਼ੈਲੀ ਤੇ ਸਵਾਲ ਉਠਾਉਣ ਤੋਂ ਬਾਅਦ ਕੈਪਟਨ ਸੰਧੂ ਦੀ ਹਲਕਾ ਦਾਖਾ ਕਾਂਗਰਸ ਅੰਦਰ ਸਥਿਤੀ ਬੇਹੱਦ ਕਮਜ਼ੋਰ ਹੋ ਗਈ ਹੈ। ਸਤਵੰਤ ਸਿੰਘ ਮੋਹੀ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਸਨਮਾਨਤ ਕਰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਹਮੇਸ਼ਾਂ ਤੋਂ ਲੋਕ ਪੱਖੀ ਰਹੀ ਹੈ ਜਦਕਿ ਕਾਂਗਰਸ ਪਾਰਟੀ ਵੱਲੋਂ ਹਮੇਸ਼ਾ ਤਾਨਾਸ਼ਾਹੀ ਵਤੀਰਾ ਅਪਣਾਉਂਦੇ ਹੋਏ ਲੋਕ ਮੁੱਦਿਆਂ ਤੋਂ ਹਟ ਕੇ ਕੇਵਲ ਝੂਠੇ ਮੁਕੱਦਮੇ ਧੜੇਬੰਦੀਆਂ ਬਣਾਉਣ ਤੱਕ ਹੀ ਧਿਆਨ ਕੇਂਦਰਤ ਰੱਖਿਆ ਹੈ ਜਦਕਿ ਅਕਾਲੀ ਦਲ ਵੱਲੋਂ ਆਪਣੇ ਵਰਕਰਾਂ ਨੂੰ ਪਾਰਟੀ ਅੰਦਰ ਮਾਣ ਸਨਮਾਨ ਦੇਣ ਦੇ ਨਾਲ ਆਮ ਲੋਕਾਂ ਦੀਆਂ ਜ਼ਮੀਨੀ ਪੱਧਰ ਤੇ ਮੁਸ਼ਕਿਲਾਂ ਨੂੰ ਜਾਣ ਕੇ ਉਨ੍ਹਾਂ ਦਾ ਹੱਲ ਕੀਤਾ ਹੈ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਅੰਦਰ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਹਰ ਆਗੂ ਵਰਕਰ ਦਾ ਮਾਣ ਸਨਮਾਨ ਬਹਾਲ ਕੀਤਾ ਜਾਵੇਗਾ।
ਸ਼ਾਮਿਲ ਹੋਏ:-ਚੇਅਰਮੈਨ ਸਤਵੰਤ ਸਿੰਘ ਗਾਂਧੀ, ਜਗਜੀਤ ਸਿੰਘ, ਜਸਵੀਰ ਸਿੰਘ, ਕੁਲਵੰਤ ਸਿੰਘ, ਪ੍ਰੀਤ ਕੰਵਲ, ਮਨਜੀਤ ਸਿੰਘ, ਚਮਕੌਰ ਸਿੰਘ, ਸੁਰਜੀਤ ਗਿੱਲ, ਕਰਨੈਲ ਸਿੰਘ, ਰਾਮ ਸ਼ੰਕਰ, ਰਾਜੇਸ਼ ਪੰਡਤ, ਦਲਜੀਤ ਸਿੰਘ, ਮਿਸਤਰੀ ਸੁਖਵੰਤ ਸਿੰਘ, ਰਾਮ ਸ਼ਰਮਾ ਜੀ, ਜਰਨੈਲ ਸਿੰਘ, ਤੀਰਥ ਸਿੰਘ, ਰਾਜਾ ਸਿੰਘ
ਹਾਜ਼ਰ:- ਸਰਪੰਚ ਕੁਲਦੀਪ ਸਿੰਘ, ਪ੍ਰਭਦੀਪ ਸਿੰਘ ਮਾਂਗਟ, ਤਜਿੰਦਰ ਸਿੰਘ ਗਿੱਲ, ਗੁਰਮੀਤ ਸਿੰਘ ਰਾਣਾ, ਮਹਿੰਦਰ ਸਿੰਘ ਨੰਬਰਦਾਰ, ਭੁਪਿੰਦਰ ਸਿੰਘ, ਰਣਜੀਤ ਸਿੰਘ ਮੋਹੀ, ਮਨਪ੍ਰੀਤ ਸਿੰਘ ਬਾਬਾ, ਹਰਦੇਵ ਸਿੰਘ, ਜਗਰੂਪ ਸਿੰਘ, ਆਤਮਾ ਸਿੰਘ, ਰਛਪਾਲ ਸਿੰਘ, ਜੋਗਿੰਦਰ ਸਿੰਘ, ਏਕਮ ਸਿੰਘ