ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕੀਤਾ ਨਿੱਘਾ ਸਵਾਗਤ
ਮੁੱਲਾਪੁਰ ਦਾਖਾ- ਬੀਤੇ ਕੱਲ੍ਹ ਉੱਘੇ ਸਮਾਜ ਸੇਵੀ ਟੀਟੂ ਬਾਣੀਆ(ਜੈ ਪ੍ਰਕਾਸ਼ ਜੈਨ) ਆਪਣੇ ਸਾਥੀਆ ਸਮੇਤ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀਆਂ ਨੀਤੀਆ ਤੋ ਪ੍ਰਭਾਵਿਤ ਹੋ ਕੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ।ਟੀਟੂ ਬਾਣੀਆ ਪਿਛਲੇ ਲੰਮੇ ਸਮੇ ਤੋਂ ਅਜ਼ਾਦ ਰਹਿ ਕੇ ਲੋਕ ਮੁੱਦਿਆ ਨੂੰ ਸਮੇ ਸਮੇ ਤੇ ਉਜਾਗਰ ਕਰਦੇ ਰਹੇ ਹਨ ਤੇ ਸੁੱਤੀਆ ਸਰਕਾਰਾ ਦੇ ਕੰਨਾਂ ਤੱਕ ਇਨ੍ਹਾਂ ਲੋਕ ਆਵਾਜ਼ਾ ਨੂੰ ਬੁਲੰਦ ਕਰਦੇ ਰਹੇ ਹਨ।ਇਸ ਮੌਕੇ ਉਨ੍ਹਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਗਰੀਬਾਂ ਨੂੰ ਜੋ ਸਹੂਲਤਾਂ ਮਿਲਦੀਆਂ ਸਨ ਮੌਜੂਦਾ ਸਰਕਾਰ ਨੇ ਲਗਭਗ ਉਹ ਸਾਰੀਆ ਹੀ ਬੰਦ ਕਰ ਰੱਖੀਆ ਹਨ।ਹਲਕੇ ਦਾਖੇ ਵਿੱਚ ਜੋ ਵਿਕਾਸ ਦੇ ਕੰਮ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੁਆਰਾ ਕਰਵਾਏ ਗਏ ਹਨ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹਨ। ਹਲਕੇ ਦਾਖੇ ਵਿੱਚ ਵੋਟਾਂ ਲਈ ਕਈ ਲੀਡਰ ਆਏ ਤੇ ਗਏ ਪਰ ਜੇ ਕੋਈ ਸਥਿਰ ਲੀਡਰਸ਼ਿਪ ਦੇ ਸਕਿਆ ਹੈ ਤਾਂ ਉਹ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਹੀ ਹਨ ਜਿਸ ਤੋ ਪ੍ਰਭਾਵਿਤ ਹੋ ਕਿ ਮੈ ਆਪਣੇ ਸਾਥੀਆ ਸਮੇਤ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਨ ਜਾ ਰਿਹਾ ਹਾਂ ਅਤੇ ਇਹ ਵਿਸ਼ਵਾਸ ਦਵਾਉਂਦਾ ਹਾਂ ਕਿ ਪਾਰਟੀ ਦੀ ਚੜਦੀ ਕਲਾ ਲਈ ਦਿਨ ਰਾਤ ਮਿਹਨਤ ਕਰਾਗੇ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੁਆਰਾ ਦਿੱਤੀ ਹਰ ਜ਼ਿੰਮੇਵਾਰੀ ਨੂੰ ਪੂਰੀ ਤਨ-ਦੇਹੀ ਨਾਲ ਨਿਭਾਵਾਂਗੇ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਪਹਿਲਾ ਨਾਲੋ ਵੀ ਵੱਧ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ।
ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਟੀਟੂ ਬਾਣੀਆ(ਜੈ ਪ੍ਰਕਾਸ਼) ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜੀ ਆਇਆਂ ਆਖਿਆ ਅਤੇ ਸਹੀ ਸਮੇ ਤੇ ਸਹੀ ਫੈਸਲਾ ਲੈਣ ਦੀ ਵਧਾਈ ਵੀ ਦਿੱਤੀ ਅਤੇ ਵਿਸ਼ਵਾਸ ਦਵਾਇਆ ਕਿ ਪਾਰਟੀ ਅੰਦਰ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਸਮੇ ਵਿੱਚ ਹਰ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।ਟੀਟੂ ਬਾਣੀਆ ਸਮੇਤ ਜਸਪ੍ਰੀਤ ਸਿੰਘ, ਹਰਬੰਸ ਸਿੰਘ, ਗੁਰਵਿੰਦਰ ਸਿੰਘ, ਮਨਜੀਤ ਸਿੰਘ, ਸੋਹਣ ਸਿੰਘ, ਹੰਸ ਰਾਜ(ਹੰਸ), ਰੋਹਿਤ ਅਗਰਵਾਲ, ਸ਼ੁਰੇਸ਼ ਕੁਮਾਰ, ਸ਼ੰਦੀਪ ਜੈਨ, ਸੰਜਮ, ਪੰਕਜ ਸ਼ੁਕਲ, ਬਾਦਲ ਜੈਨ, ਦੀਪ ਸ਼ਰਮਾ, ਹੁਸ਼ਿਆਰ ਸਿੰਘ, ਹੀਰਾ ਲਾਲ ਸ਼ਰਮਾ, ਗੋਲਡੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ।ਇਸ ਮੌਕੇ ਮਹਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਜਗਤਾਰ ਸਿੰਘ, ਅਜਮੇਰ ਸਿੰਘ, ਮਨਦੀਪ ਸਿੰਘ, ਦਰਸ਼ਨ ਸਿੰਘ, ਚਰਨ ਸਿੰਘ, ਜਸਪਾਲ ਸਿੰਘ, ਗੁਰਮੀਤ ਸਿੰਘ, ਅਮਰਪਾਲ ਸਿੰਘ, ਬਲਵੀਰ ਚੰਦ ਬੀਰਾ, ਸੱਜਣ ਬਾਂਸਲ, ਵਿੱਕੀ ਚੌਧਰੀ, ਬਾਵਾ ਜੈਨ ਮੁਲਾਂਪੁਰ ਮੌਜੂਦ ਸਨ।